ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ, ਭਾਜਪਾ ਬਣੇਗੀ ਪੰਜਾਬ ਦੀ ਆਵਾਜ਼: ਬੀ.ਐਲ. ਸੰਤੋਸ਼
- ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ’ਚ ਨਾਕਾਮ, ਪੰਜਾਬ ਦੇ ਲੋਕਾਂ ਦਾ ਸਹਾਰਾ ਬਣੇਗੀ ਭਾਜਪਾ: ਬੀ.ਐਲ. ਸੰਤੋਸ਼
- ਪੰਜ ਮਹੀਨਿਆਂ ਵਿੱਚ ਮਜ਼ਬੂਤ ਟੀਮ ਤਿਆਰ ਕਰੋ, ਹਰ ਬੂਥ ’ਤੇ ਸਰਗਰਮ ਕਮੇਟੀਆਂ ਬਣਾਓ
- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਦਾ ਵੱਡਾ ਸੱਦਾ
ਜਲੰਧਰ, 25 ਅਗਸਤ (ਵਿੱਕੀ ਸੂਰੀ)। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ. ਐਲ ਸੰਤੋਸ਼ ਵਲੋਂ ਪੰਜਾਬ ਦੇ ਦੋ ਰੋਜ਼ਾ ਦੌਰੇ ਦੌਰਾਨ ਅੱਜ ਜਲੰਧਰ ਜੋਨ ਦੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਇਸ ਮੀਟਿੰਗ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਬੀ ਐਲ ਸੰਤੋਸ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਪੱਖ ਤੋਂ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਵਿਕਾਸ ਤਾਂ ਕੀ ਕਰਨਾ ਸੀ, ਬਲਕਿ ਇੱਥੇ ਨਸ਼ਿਆਂ, ਲਾਅ ਐਂਡ ਆਰਡਰ ਦੇ ਹਾਲਾਤ ਹੋਰ ਵੀ ਮਾੜੇ ਕਰ ਦਿੱਤੇ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਕਾਂਗਰਸ ਪਾਰਟੀ ਵੀ ਵਿਰੋਧੀ ਧਿਰ ਦਾ ਰੋਲ ਅਦਾ ਨਹੀਂ ਕਰ ਸਕੀ। ਜਿਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਸਹਾਰਾ ਬਣਨਾ ਹੈ ਅਤੇ ਲੋਕਾਂ ਦੀ ਆਵਾਜ਼ ਉਠਾਉਣੀ ਹੈ।
ਹਰ ਬੂਥ 'ਤੇ ਸਰਗਰਮ ਕਮੇਟੀਆਂ ਬਣਾਉਣ ਦਾ ਸੱਦਾ
ਉਹਨਾਂ ਕਿਹਾ ਕਿ ਹਰ ਉਪਰਲੇ ਨੇਤਾ ਤੋਂ ਲੈ ਕੇ ਵਰਕਰ ਲਈ ਪਾਰਟੀ ਪ੍ਰਥਮ ਹੈ। ਜਿਸ ਕਰਕੇ ਉਹਨਾਂ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਜ਼ਿਲ੍ਹਾ ਤੇ ਸਰਕਲ ਪ੍ਰਧਾਨਾਂ ਨੂੰ ਆਪਣੇ ਤੋਂ ਪੁਰਾਣੇ ਆਗੂਆਂ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਪਾਰਟੀ ਵਿਚ ਨਵੇਂ ਸ਼ਾਮਲ ਹੋਣ ਵਾਲਿਆਂ ਤੇ ਪਹਿਲਾਂ ਤੋਂ ਸ਼ਾਮਲ ਸਭ ਨੂੰ ਨਾਲ ਲੈਕੇ ਪਾਰਟੀ ਮਜ਼ਬੂਤ ਕਰਨਾ ਹੈ। ਸ੍ਰੀ ਸੰਤੋਸ਼ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਹਰ ਬੂਥ ਪੱਧਰ ਤੇ ਸਰਗਰਮ ਕਮੇਟੀਆਂ ਬਣਾਉਣੀਆਂ ਹਨ ਅਤੇ ਪਾਰਟੀ ਦਾ ਸੰਦੇਸ਼, ਵਿਚਾਰਧਾਰਾ ਤੇ ਪ੍ਰਾਪਤੀਆਂ ਘਰ ਘਰ ਤੱਕ ਲੈ ਕੇ ਜਾਣੀਆਂ ਹਨ।
"ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ, ਭਾਜਪਾ ਦੀ ਵਿਚਾਰਧਾਰਾ ਤੇ ਵਰਕਰਾਂ ਦੀ ਮਜ਼ਬੂਤ ਤਾਕਤ ਹੈ, ਜਿਸ ਨਾਲ ਅਸੀਂ ਹਰ ਮੁਕਾਮ ਹਾਸਲ ਕਰਨਾ ਹੈ।" — ਬੀ.ਐਲ. ਸੰਤੋਸ਼
ਉਹਨਾਂ ਕਿਹਾ ਕਿ ਸਾਡੇ ਕੋਲ ਵਿਧਾਨ ਸਭਾ ਚੋਣਾਂ ਲਈ ਸਿਰਫ ਪੰਜ ਮਹੀਨੇ ਦਾ ਸਮਾਂ ਹੈ, ਇਸ ਦੌਰਾਨ ਅਸੀਂ ਪਾਰਟੀ ਦੀ ਮਜ਼ਬੂਤ ਟੀਮ ਖੜੀ ਕਰਨੀ ਹੈ। ਉਹਨਾਂ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੀ 650ਵੀਂ ਜੇਅੰਤੀ ਦੇ 'ਸਮਰਸਤਾ ਸੰਕਲਪ ਅਭਿਆਨ' ਦੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਘਰ ਘਰ ਪਹੁੰਚਾਉਣ ਦਾ ਸੱਦਾ ਵੀ ਦਿੱਤਾ।
ਡਬਲ ਇੰਜਣ ਸਰਕਾਰ ਹੀ ਪੰਜਾਬ ਦਾ ਇੱਕੋ-ਇੱਕ ਹੱਲ : ਕੇਵਲ ਢਿੱਲੋਂ
ਇਸਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂਆਂ ਨੇ ਬੀਐਲ ਸੰਤੋਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦਾ ਮਾਰਗਦਰਸ਼ਨ ਪਾਰਟੀ ਵਰਕਰਾਂ ਵਿੱਚ ਇੱਕ ਨਵੀਂ ਊਰਜਾ ਭਰ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਮ 'ਤੇ ਪੰਜਾਬ ਨੂੰ ਠੱਗ ਲਿਆ ਹੈ। ਕਰਜ਼ੇ ਦਾ ਪਹਾੜ ਪੰਜਾਬ ਸਿਰ ਚੜ੍ਹਾ ਦਿੱਤਾ ਹੈ ਅਤੇ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੈ। ਅਜਿਹੇ ਸਮੇਂ ਵਿੱਚ ਪੰਜਾਬ ਦੀ ਇੱਕੋ ਇੱਕ ਉਮੀਦ ਭਾਰਤੀ ਜਨਤਾ ਪਾਰਟੀ ਹੈ।
📲 Join InPunjab News on WhatsApp
ਪੰਜਾਬ ਦੀ ਹਰ ਵੱਡੀ ਅਤੇ ਤਾਜ਼ਾ ਖ਼ਬਰ ਆਪਣੇ ਫ਼ੋਨ 'ਤੇ ਸਭ ਤੋਂ ਪਹਿਲਾਂ ਪ੍ਰਾਪਤ ਕਰੋ।
💬 Reader Discussion • ਟਿੱਪਣੀਆਂ
Leave a Comment / ਆਪਣੀ ਰਾਇ ਦਿਓ